ਅਰਨੀਵਾਲਾ (ਵਿਜੇ ਕੁਮਾਰ) ਦੇਸ਼ ਦੁਨੀਆ ਵਿਚ ਕਹਿਰ ਬਣ ਕੇ ਟੁੱਟੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਵਾਰ ਫਿਰ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਇਸ ਮਹਾਂਮਾਰੀ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਸੂਬੇ ਅੰਦਰ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਅਤੇ ਵੀਕੈਂਡ ਲੋਕ ਡਾਊਨ ਦੀ ਘੋਸ਼ਣਾ ਕੀਤੀ ਗਈ ਸੀ। ਜਿਸ ਦੇ ਚੱਲਦਿਆਂ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਸ ਮੁਖੀ ਸਰਦਾਰ ਹਰਜੀਤ ਸਿੰਘ ਆਈ ਪੀ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁੱਚੇ ਜ਼ਿਲੇ ਅੰਦਰ ਕੋਵਿਡ 19 ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਵੀ ਕਰਵਾਈ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਥਾਣਾ ਅਰਨੀਵਾਲਾ ਦੇ ਐਸਐਚਓ ਸੁਨੀਲ ਕੁਮਾਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਸ ਥਾਣਾ ਅਰਨੀਵਾਲਾ ਦੇ ਅਧੀਨ ਪੈਂਦੇ ਇਲਾਕੇ ਚ ਇਲਾਕਾ ਨਿਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਕੋਵਿਡ 19 ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਵਧੀਆ ਢੰਗ ਨਾਲ ਹੋ ਰਹੀ ਹੈ। ਸੂਬੇ ਅੰਦਰ ਸੂਬਾ ਸਰਕਾਰ ਨੇ ਕਰਫਿਊ ਦਾ ਜੋ ਸਮਾਂ ਨਿਰਧਾਰਿਤ ਕੀਤਾ ਹੈ ਉਸ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਸਾਰਾ ਬਾਜ਼ਾਰ ਤੇ ਐਡੀਸ਼ਨਲ ਸਰਵਿਸ ਨੂੰ ਛੱਡ ਕੇ ਸਾਰੀ ਆਵਾਜਾਈ ਥਮ ਜਾਂਦੀ ਹੈ। ਇਸ ਮੌਕੇ ਤੇ ਐਸਐਚਓ ਸੁਨੀਲ ਕੁਮਾਰ ਨੇ ਸਮੁੱਚੇ ਇਲਾਕੇ ਦਾ ਇਸ ਸੁਚੱਜੇ ਢੰਗ ਨਾਲ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਪੁਲਸ ਤੁਹਾਡੀ ਸੁਰੱਖਿਆ ਵਾਸਤੇ ਚੌਵੀ ਘੰਟੇ ਤਾਇਨਾਤ ਹੈ ਉਨ੍ਹਾਂ ਕਿਹਾ ਕਿ ਜੋ ਵਿਭਾਗ ਇਸ ਮਹਾਮਾਰੀ ਵਿਰੁਧ ਰੋਸ ਫਰੰਟਲਾਈਨ ਹੋ ਕੇ ਲੜ ਰਹੇ ਹਨ ਸੂਬਾ ਵਾਸੀ ਉਨ੍ਹਾਂ ਦਾ ਇਸ ਲੜਾਈ ਚ ਸਾਥ ਦੇਣ ਇਸ ਭਿਆਨਕ ਮਾਹਾਵਾਰੀ ਨੂੰ ਹਰਾ ਸਕਦੇ ਹਾਂ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਘਰੋਂ ਬਾਹਰ ਨਿਕਲੋ, ਮਾਸਕ ਲਗਾ ਕੇ ਰੱਖੋ,ਦੋ ਗਜ਼ ਦੀ ਦੂਰੀ ਬਣਾ ਕੇ ਵੀ ਰੱਖੋ ਤੇ ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਧੋ ਕੇ ਤੇ ਸਾਇਨਾਟੀਜ਼ਰ ਜ਼ਰੂਰ ਕਰੋ।
Contact This News Publisher