ਅਰਨੀਵਾਲਾ 28 ਅਪ੍ਰੈਲ (ਵਿਜੇ ਕੁਮਾਰ ) -ਕੱਲ ਕੋਵਿਡ-19 ਭਿਆਨਕ ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵੱਲੋਂ ਸਖਤੀ ਨਾਲ ਲਾਗੂ ਕੀਤੇ ਹੁਕਮ ਜਾਰੀ ਕੀਤੇ । ਜਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੇ ਹੁਕਮਾ ਤੇ ਥਾਣਾ ਅਰਨੀ ਵਾਲਾ ਦੇ ਐੱਸ ਐਚ ਓ ਸੁਨੀਲ ਕੁਮਾਰ ਦੀ ਦੇਖ ਰੇਖ ਹੇਠ ਸਬ ਇੰਸਪੈਕਟਰ ਜਲੰਧਰ ਸਿੰਘ ਅਤੇ ਏ ਐਸ ਆਈ ਆਈ ਪਿਆਰਾ ਸਿੰਘ ਨੇ ਅਰਨੀਵਾਲਾ ਵਿਚ ਠੀਕ 5 ਵਜੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ । ਮੰਡੀ ਦੇ ਜੀਟੀ ਰੋਡ, ਮੇਨ ਬਾਜ਼ਾਰ , ਗੁਰਦੁਆਰਾ ਰੋਡ ਅਤੇ ਹੋਰ ਵੱਖ ਵੱਖ ਬਾਜ਼ਾਰਾਂ ਵਿਚ ਲੋਕਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਘਰਾਂ ਨੂੰ ਚਲੇ ਗਏ। ਇਸ ਮੌਕੇ ਤੇ ਸਬ ਇੰਸਪੈਕਟਰ ਜਲੰਧਰ ਸਿੰਘ ਨੇ ਸਮੁੱਚੇ ਇਲਾਕੇ ਦਾ ਇਸ ਸੁਚੱਜੇ ਢੰਗ ਨਾਲ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਪੁਲਸ ਤੁਹਾਡੀ ਸੁਰੱਖਿਆ ਵਾਸਤੇ ਚੌਵੀ ਘੰਟੇ ਤਾਇਨਾਤ ਹੈ ਉਨ੍ਹਾਂ ਕਿਹਾ ਕਿ ਜੋ ਵਿਭਾਗ ਇਸ ਮਹਾਮਾਰੀ ਵਿਰੁਧ ਰੋਸ ਫਰੰਟਲਾਈਨ ਹੋ ਕੇ ਲੜ ਰਹੇ ਹਨ ਸੂਬਾ ਵਾਸੀ ਉਨ੍ਹਾਂ ਦਾ ਇਸ ਲੜਾਈ ਚ ਸਾਥ ਦੇਣ ਇਸ ਭਿਆਨਕ ਮਹਾਮਾਰੀ ਨੂੰ ਹਰਾ ਸਕਦੇ ਹਾਂ ਤੇ ਏ ਐਸ ਆਈ ਪਿਆਰਾ ਸਿੰਘ ਨੇ ਕਿਹਾ ਕਿ ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਘਰੋਂ ਬਾਹਰ ਨਿਕਲੋ, ਮਾਸਕ ਲਗਾ ਕੇ ਰੱਖੋ,ਦੋ ਗਜ਼ ਦੀ ਦੂਰੀ ਬਣਾ ਕੇ ਵੀ ਰੱਖੋ ਤੇ ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਧੋ ਕੇ ਤੇ ਸਾਇਨਾਟੀਜ਼ਰ ਜ਼ਰੂਰ ਕਰੋ।
Contact This News Publisher