ਫਾਜਿਲਕਾ 28 ਅਪ੍ਰੈਲ (ਵਿਜੇ ਕੁਮਾਰ) ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਵਿਚ ਮੰਡੀ ਅਰਨੀਵਾਲਾ ਦੀ ਨਗਰ ਪੰਚਾਇਤ ਦੇ ਪ੍ਰਧਾਨ ਸਿਕੰਦਰ ਬੱਤਰਾ (ਰੋਚੀ) ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਪੀ ਏ ਅਮਰ ਕੰਬੋਜ ਨੇ ਆਪਣੇ ਹੱਥਾਂ ਨਾਲ ਇਨ੍ਹਾਂ ਦਾ ਲੁੱਡਾ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਪ੍ਰਧਾਨ ਵੱਲੋਂ ਮੰਡੀ ਅਰਨੀਵਾਲਾ ਦੇ ਕਰਾਜ ਨੂੰ ਸੰਭਾਲਦਿਆਂ ਕਿਹਾ ਕਿ ਉਹ ਮੰਡੀ ਅਤੇ ਲੋਕਾਂ ਦੇ ਕੰਮਾਂ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਜੀ ਨੇ ਕਿਹਾ ਕਿ ਵਾਰਡ ਵਾਈਜ਼ ਟੀਕਾਕਰਨ ਦੇ ਕੈਂਪ ਲਗਵਾਏ ਜਾਣਗੇ ਤੇ ਐੱਮ ਸੀ ਆਪਣੇ ਆਪਣੇ ਵਾਰਡਾਂ ਦੀ ਜ਼ਿੰਮੇਵਾਰੀ ਸਮਝਦੇ ਹੋਏ 45 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਨੂੰ ਕੋਵਿਡ 19 ਦੀ ਵੈਕਸੀਨ ਕਰਵਾਈ ਜਾਵੇ। ਤੇ ਰਾਣਾ ਠੇਠੀ ਨੇ ਕਿਹਾ ਹੈ ਕਿ ਵੈਕਸਿਨ ਲਗਵਾਉਣਾ ਬਿਲਕੁਲ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਵੱਧ ਤੋ ਵੱਧ ਵੈਕਸਿਨ ਲਗਵਾ ਕੇ ਇਸ ਕਰੋਨਾ ਵਰਗੀ ਭਿਆਨਕ ਬੀਮਾਰੀ ਨੂੰ ਖਤਮ ਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਡਰ ਦਾ ਮਾਹੌਲ ਹੈ ਕਿ ਇਹ ਵੈਕਸੀਨ ਅਸੁਰੱਖਿਅਤ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਪਾਲ ਸਿੰਘ, ਵਯਸ ਚੇਅਰਮੈਨ ਵਿਨੋਦ ਕੁਮਾਰ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਹਰਭਜਨ ਦਾਸ, ਚਰਨਜੀਤ ਸਿੰਘ ਸਰਪੰਚ (ਘੁੜਿਆਣਾ), ਹਰਕ੍ਰਿਸ਼ਨ, ਰਾਣਾ ਠੇਠੀ, ਗੋਰਾ ਸੰਧੂ, ਅਜੇ ਕੁੱਕੜ, ਬਲਜਿੰਦਰ ਸਿੰਘ ਭੁੱਟੀ, ਦਰਸ਼ਕ ਸਿੰਘ, ਸੁਰਜੀਤ ਸਿੰਘ, ਗਗਨ ਬਰਾੜ ਬੰਨਾ ਵਾਲਾ,ਮਿਠੂ ਮੋੜ,ਰਣਜੀਤ ਸਿੰਘ ਅਤੇ ਹੋਰ ਐੱਮ ਸੀ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Contact This News Publisher