ਫਾਜਿਲਕਾ /ਅਰਨੀਵਾਲਾ 28 ਅਪ੍ਰੈਲ (ਵਿਜੇ ਕੁਮਾਰ) :-
ਪੰਜਾਬ ਸਰਕਾਰ ਦੇ ਵਾਧੇ ਲੋਕਡਾਊਨ ਦੀ ਜਾਣਕਾਰੀ ਨੂੰ ਲੈ ਕੇ ਅਤੇ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਅਤੇ ਵੈਕਸੀਨ ਲਗਾਉਣ ਦੀ ਅਪੀਲ ਕਰਨ ਦੇ ਮਕਸਦ ਨਾਲ ਅੱਜ ਮੰਡੀ ਅਰਨੀਵਾਲਾ ਦੇ ਐਸ ਐਚ ਓ ਸੁਨੀਲ ਕੁਮਾਰ ਨੇ ਆਪਣੇ ਦਫਤਰ ਵਿਖੇ ਕੋਰੋਨਾ ਦੀ ਵਧਦੀ ਬਿਮਾਰੀ ਦੇ ਚਲਦਿਆਂ ਅਤੇ ਇਕੱਠ ਨਾ ਕਰਦਿਆਂ ਹੋਇਆਂ ਸਾਡੀ ਟੀਮ ਨਾਲ ਫੋਨ ਤੇ ਗੱਲਬਾਤ ਕਰਦਿਆਂ ਆਮ ਲੋਕਾਂ ਨੂੰ ਸਾਡੇ ਅਖ਼ਬਾਰ ਰਾਈ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਆਖਿਆ ਕਿ ਦੇਸ਼ ਦੇ ਹਰ ਕੋਨੇ ਵਿੱਚ ਲੋਕ ਕੋਰੋਨਾ ਦੀ ਬਿਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ ਉਹ ਬਹੁਤ ਨਿੰਦਣਯੋਗ ਗੱਲ ਹੈ ਕੀ ਹਾਲੇ ਤਕ ਇਸ ਬਿਮਾਰੀ ਦਾ ਖਾਤਮਾ ਨਹੀਂ ਹੋਇਆ ਬਾਲਿਕ ਇਹ ਬੀਮਾਰੀ ਖਤਮ ਹੋਣ ਦੀ ਥਾਂ ਸਗੋਂ ਹੋਰ ਜ਼ਿਆਦਾ ਵਧ ਰਹੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸਭ ਨੂੰ ਇਸ ਬਿਮਾਰੀ ਤੋਂ ਡਰਨਾ ਨਹੀਂ ਬਾਲਿਕ ਇਸ ਬਿਮਾਰੀ ਪ੍ਰਤੀ ਚੰਗੀ ਤਰ੍ਹਾਂ ਜਾਗਰੂਕ ਹੋ ਕੇ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਆਪਾਂ ਖ਼ੁਦ ਸੁਰੱਖਿਅਤ ਹਾਂ ਤਾਂ ਹੀ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਕਰ ਸਕਦੇ ਹਾਂ ਇਸ ਦੇ ਨਾਲ ਹੀ ਸਾਨੂੰ ਸਭ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਸਹੀ ਤੋਰ ਤੇ ਪਾਲਣ ਕਰਨਾ ਚਾਹੀਦਾ ਹੈ ਅਤੇ ਜਰੂਰੀ ਕੰਮ ਵੇਲੇ ਹੀ ਘਰੋਂ ਬਾਹਰ ਆਉਣਾ ਚਾਹੀਦਾ ਹੈ ਘਰੋਂ ਬਾਹਰ ਆਉਣ ਲੱਗੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਵੀ ਸੈਨਾਟਾਇੰਜਰ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਵੇਂ ਕਿ ਸਰਕਾਰ ਵਲੋਂ ਸਿਹਤ ਵਿਭਾਗ ਦੀ ਮਦਦ ਨਾਲ ਲੋਕਾਂ ਦੇ ਕਰੋਨਾ ਟੈਸਟ ਕਰਵਾਏ ਜਾ ਰਹੇ ਹਨ ਅਤੇ ਵੈਕਸੀਨ ਵੀ ਲਗਵਾਈ ਜਾ ਰਹੀ ਹੈ ਇਸ ਵਿਚ ਕੋਈ ਖਤਰੇ ਦੀ ਗੱਲ ਨਹੀਂ ਸਗੋਂ ਸਾਨੂੰ ਸਭ ਨੂੰ ਵੱਧ ਤੋਂ ਵੱਧ ਕਰੋਨਾ ਟੈਸਟ ਕਰਵਾਕੇ ਅਤੇ ਵੈਕਸੀਨ ਲਗਵਾਕੇ ਸਰਕਾਰ ਦੇ ਇਸ ਚੰਗੇ ਉਪਰਾਲੇ ਵਿਚ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਸਭ ਲੋਕਾਂ ਨੂੰ ਠੰਡੀਆਂ ਵਸਤੂਆਂ ਅਤੇ ਠੰਡੇ ਪਾਣੀ ਤੋਂ ਪਰਹੇਜ਼ ਕਰਨ ਕਰਕੇ ਗਰਮ ਵਸਤੂਆਂ ਅਤੇ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਤੇ ਨਾਲ ਹੀ ਗਰਮ ਚਾਹ ਵਿਚ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਅਸਰਦਾਰ ਤੱਤ ਜਿਵੇਂ ਕਿ ਤੁਲਸੀ ਦੇ ਪੱਤੇ ਪੀਣ ਦੀ ਵੀ ਗੱਲ ਆਖੀ। ਉਨ੍ਹਾਂ ਅੱਗੇ ਆਖਿਆ ਜਿਵੇਂ ਕਿ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਹੁਣ ਰੋਜ਼ਾਨਾ ਸਾਰੀ ਮੰਡੀ ਸ਼ਾਮ 5 ਵਜੇ ਦੇ ਕਰੀਬ ਬੰਦ ਕੀਤੀ ਜਾਂਦੀ ਹੈ ਅਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਫੁੱਲ ਲੌਕਡਾਉਨ ਲਗਾਇਆ ਗਿਆ ਹੈ ਇਸ ਦੋਰਾਨ ਰਾਤ ਦਾ ਕਰਫਿਊ ਉਸੇ ਤਰ੍ਹਾਂ ਸ਼ਾਮ 06 ਵਜੇ ਤੋਂ ਅਗਲੇ ਦਿਨ 05 ਵਜੇ ਤੱਕ ਰਹੇਗਾ। ਇਸ ਲਈ ਹਰੇਕ ਨੂੰ ਇਸ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਆਪਣੀਆਂ ਦੁਕਾਨਾਂ ਸ਼ਾਮ 05 ਵਜੇ ਤੱਕ ਬੰਦ ਕਰਕੇ ਘਰਾਂ ਨੂੰ ਜਾਣਾ ਹੈ। ਸੋ ਮੇਰੀ ਇੱਕ ਵਾਰੀ ਫਿਰ ਇਹੀ ਅਪੀਲ ਹੈ ਕਿ ਸਾਨੂੰ ਸਭ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾਂ ਕਰਕੇ ਆਪਣਾ ਬਣਦਾ ਫਰਜ ਨਿਭਾਉਣਾ ਚਾਹੀਦਾ ਹੈ।