ਫਾਜਿਲਕਾ /ਮੰਡੀ ਅਰਨੀਵਾਲਾ 28 ਅਪ੍ਰੈਲ (ਵਿਜੇ ਕੁਮਾਰ)
ਆਏ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲਾ ਫਾਜਿਲਕਾ ਦੇ ਪੁਲਿਸ ਮੁਖੀ ਸ ਹਰਜੀਤ ਸਿੰਘ ਆਈ ਪੀ ਐਸ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਥਾਣਾ ਅਰਨੀਵਾਲਾ ਦੇ ਐਸ ਐਚ ਓ ਸੁਨੀਲ ਕੁਮਾਰ ਦੀ ਅਗਵਾਈ ਚ ਮਲੋਟ ਫਾਜ਼ਿਲਕਾ ਰੋਡ ਤੇ ਨਾਕਾ ਲਗਾ ਕੇ ਬਿਨਾਂ ਮਾਸਕ ਆ ਰਹੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਸ ਮੌਕੇ ਐਸ ਐਚ ਓ ਸ੍ਰੀ ਸੁਨੀਲ ਕੁਮਾਰ ਨੇ ਕਿਹਾ ਕਿ ਕਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਾਅ ਲਈ ਹਰ ਵਿਅਕਤੀ ਨੂੰ ਦੋ ਗਜ਼ ਦੀ ਦੂਰੀ ਤੇ ਮੂੰਹ ਤੇ ਮਾਸਕ ਲਗਾਉਣਾ ਅਤੇ ਵਾਰ ਵਾਰ ਹੱਥ ਧੋਣਾ ਬਹੁਤ ਜਰੂਰੀ ਹੈ। ਬਿਨਾਂ ਕਿਸੇ ਕੰਮ ਤੋਂ ਆਪਣੇ ਘਰਾਂ ਚ ਬਾਹਰ ਨਾ ਨਿਕਲੋ ਤਾਂ ਜੋ ਆਪਣੇ ਪਰਿਵਾਰ ਦਾ ਵੀ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਸ ਹਮੇਸ਼ਾਂ ਲਈ ਲੋਕਾਂ ਦੀ ਸੇਵਾ ਵਿੱਚ ਰਹਿੰਦੀ ਲੇਕਿਨ ਲੋਕਾਂ ਦਾ ਫ਼ਰਜ਼ ਬਣਦਾ ਹੈ ਉਹ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਆਪਣੀ ਸੁਰੱਖਿਆ ਲਈ ਪੁਲਿਸ ਨੂੰ ਸਹਿਯੋਗ ਦੇਣ। ਇਸ ਮੌਕੇ ਏ ਐਸ ਆਈ ਸੁਭਾਸ਼ ਚੰਦਰ, ਏ ਐਸ ਆਈ ਕੁਲਦੀਪ ਸਿੰਘ, ਏ ਐਸ ਆਈ ਪਿਆਰਾ ਸਿੰਘ, ਪੀ ਐਚ ਜੀ ਯਾਦਵਿੰਦਰ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ, ਉਮ ਪ੍ਰਕਾਸ਼, ਤੇਜਪ੍ਰਤਾਪ ਸਿੰਘ ਤੇ ਸੀ ਟੀ ਮਾਘ ਸਿੰਘ ਮੌਜੂਦ ਸਨ ।