Contact This News Publisherਫਾਜ਼ਿਲਕਾ, 26 ਅਪ੍ਰੈਲ (ਵਿਜੇ ਕੁਮਾਰ)
ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਅੱਜ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕਰਦੇ ਹੋੲੈ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਪੋਸਟਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਇਕ ਵੀ ਕੇਸ ਮਲੇਰੀਆ ਦਾ ਨਹੀਂ ਹੈ। ਇਸ ਲਈ ਸਾਡਾ ਸਿਹਤ ਵਿਭਾਗ ਤਨਦੇਹੀ ਨਾਲ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਕਰੋਨਾ ਸਕੰਟ ਕਰਕੇ ਕੰਮ ਦਾ ਬੋਝ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਪਰ ਸਾਡੇ ਡਾਕਟਰਾਂ ਅਤੇ ਹੋਰਨਾਂ ਸਟਾਫ ਮੈਬਰਾਂ ਦਾ ਜ਼ਜ਼ਬਾ ਕਾਇਮ ਹੈ। ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰਾਂ ਵਿੱਚ ਅਤੇ ਆਸ-ਪਾਸ ਪਾਣੀ ਨਾ ਇਕੱਠਾ ਹੋਣ ਦੇਈਏਣ ਅਤੇ ਗਮਲਿਆਂ, ਫਰਿੱਜ਼ ਦੀ ਟਰੇਅ ਵਿੱਚ ਪਾਣੀ ਨੂੰ ਹਰ ਹਫਤੇ ਖਾਲੀ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਡਾ. ਅਮਿਤ ਨੇ ਦੱਸਿਆ ਕਿ ਬੁਖਾਰ ਹੋਣ ਤੇ ਆਪਣੇ ਆਪ ਘਰ ਵਿੱਚ ਹੀ ਇਲਾਜ ਕਰਨ ਦੀ ਬਜਾਏ ਸਰਕਾਰੀ ਹਸਪਤਾਲ ਵਿੱਚ ਆਪਣੀ ਜਾਂਚ ਕਰਵਾਉਦੀ ਚਾਹੀਦੀ ਹੈ ਕਿਉਂਕਿ ਇਸ ਮਹਾਂਮਾਰੀ ਵਿੱਚ ਬੁਖਚਾਰ ਇਸ ਕਰਕੇ ਹੋਇਆ ਹੈ ਬਿਨਾਂ ਜਾਂਚ ਦੇ ਪਤਾ ਨਹੀਂ ਲੱਗ ਸਕਦਾ। ਮਲੇਰੀਆਂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਜੇਕਰ ਠੰਡ ਦੇ ਨਾਲ ਸੁਖਾਰ ਵਿੱਚ ਕੰਬਨੀ ਜਾਂ ਸਿਰ ਦਰਦ ਅਤੇ ਪਸੀਨਾਂ ਆਏ ਤਾਂ ਮਲੇਰੀਆ ਦੇ ਆਮ ਲੱਛਣ ਹਨ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਜੇਕਰ ਅਸੀਂ ਕਿਸੇ ਵੀ ਬਿਮਾਰੀ ਸਬੰਧੀ ਜਾਗਰੂਕ ਹੋਵਾਂਗੇ ਤਾਂ ਅਸੀਂ ਉਸ ਬਿਮਾਰੀ ਦੇ ਪ੍ਰਕੋਪ ਤੋਂ ਬਚ ਸਕਾਂਗੇੇ।
ਇਸ ਮੋਕੇ ਡਾ. ਅਸ਼ਵਨੀ ਡੀ. ਐੱਮ ਸੀ,ਡਾ. ਸੁਧੀਰ ਪਾਠਕ ਐੱਸ ਐਮ ਓ, ਰਾਜੇਸ਼ ਡੀ ਐਮ, ਸੁਖਜਿੰਦਰ, ਰਵਿੰਦਰ ਅਤੇ ਐਨ.ਵੀ.ਬੀ.ਡੀ.ਸੀ. ਦੇ ਸਾਰੇ ਕਰਮਚਾਰੀ ਹਾਜ਼ਰ ਸਨ।