ਫਾਜ਼ਿਲਕਾ/ਮੰਡੀ ਅਰਨੀਵਾਲਾ 28 ਅਪ੍ਰੈਲ (ਵਿਜੇ ਕੁਮਾਰ)
ਇਕ ਪਾਸੇ ਕਰੋਨਾ ਵਾਇਰਸ ਜਿਹੀ ਮਹਾਂਮਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਕੁਝ ਰਾਜਨੀਤਕ ਪਹੁੰਚ ਵਾਲੇ ਇਨ੍ਹਾਂ ਸ਼ਰਤਾਂ ਨੂੰ ਕਿਸੇ ਹੱਦ ਤੱਕ ਮੰਨਣ ਨੂੰ ਤਿਆਰ ਨਹੀਂ ਹਨ। ਸ਼ਾਮ ਪੰਜ ਵਜੇ ਬਾਅਦ ਦੁਕਾਨਾਂ ਬੰਦ ਦੇ ਆਦੇਸ਼ਾਂ ਦੇ ਬਾਵਜੂਦ ਵੀ ਦੇਰ ਰਾਤ ਤੱਕ ਠੇਕੇ ਖੁੱਲ੍ਹੇ ਦਿਖਾਈ ਦੇ ਰਹੇ ਹਨ। ਮੰਡੀ ਅਰਨੀਵਾਲਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਚ ਸ਼ਰਾਬ ਦੇ ਠੇਕੇ ਦੀਆਂ ਬਰਾਂਚਾਂ ਦੇਰ ਰਾਤ ਤੱਕ ਖੁੱਲ੍ਹੀਆਂ ਰਹਿੰਦੀਆਂ ਆਮ ਹੀ ਨਜਰ ਆ ਰਹੀਆਂ ਹਨ। ਜਿੱਥੇ ਸੂਬਾ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਪ੍ਰਸ਼ਾਸ਼ਨ ਦੇ ਡਰ ਤੋਂ ਬੇ ਖੌਫ ਹੋ ਕੇ ਦੇਰ ਰਾਤ ਤੱਕ ਸ਼ਰਾਬ ਵੇਚੀ ਜਾ ਰਹੀ ਹੈ। ਸ਼ਰਾਬ ਦੇ ਠੇਕਿਆਂ ਤੇ ਪੰਜ ਵਜੇ ਤੋਂ ਬਾਅਦ ਖੁੱਲ੍ਹੇ ਹੋਣ ਅਤੇ ਸਰਕਾਰੀ ਨਿਯਮਾਂ ਦੇ ਨਜ਼ਰਅੰਦਾਜ਼ ਕਰਦੇ ਇੰਜ ਜਾਪ ਰਿਹਾ ਹੈ ਕੀ ਪੰਜਾਬ ਸਰਕਾਰ ਸਰਾਬ ਦੇ ਠੇਕਿਆਂ ਨੂੰ ਬੰਦ ਨਾ ਕਰਵਾਕੇ ਸਰਕਾਰ ਐਕਸਾਈਜ਼ ਡਿਊਟੀ ਰਾਹੀ ਆਪਣੀ ਤੇ ਠੇਕੇਦਾਰਾਂ ਦੀ ਆਮਦਨ ਵਧ ਰਹੀ ਹੈ ਤਾਂ ਹੀ ਸਰਕਾਰੀ ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਦੂਜੇ ਪਾਸੇ ਪੰਜ ਵਜੇ ਤੋਂ ਬਾਅਦ ਬਾਜ਼ਾਰ ਬੰਦ ਹੋ ਜਾਣ ਨਾਲ ਕਈ ਗ਼ਰੀਬ ਮਜ਼ਦੂਰ, ਰੇਹੜੀਆਂ ਫੜੀਆਂ ਵਾਲੇ ਅਤੇ ਮੱਧਵਰਗੀ ਲੋਕ ਜ਼ਰੂਰੀ ਚੀਜ਼ਾਂ ਨੂੰ ਤਰਸ ਜਾਂਦੇ ਹਨ। ਹਾੜ੍ਹੀ ਦੇ ਸੀਜ਼ਨ ਹੋਣ ਕਰਕੇ ਕਈ ਮਜਦੂਰ ਦਿਹਾੜੀਦਾਰ, ਖੇਤਾਂ ਜਾਂ ਕੰਬਾਈਨਾਂ ਦਾ ਕੰਮਕਾਰ ਕਰ ਜਦੋਂ ਆਪਣੇ ਘਰਾਂ ਨੂੰ ਪਰਤਦੇ ਤਾਂ ਘਰ ਸਬਜ਼ੀ, ਰਾਸ਼ਨ, ਦੁੱਧ, ਦਹੀਂ, ਲੂਣ ਮਿਸਾਲਾ ਨਹੀਂ ਮਿਲਦਾ ਕਿਉ ਕਿ ਕੋਵਿਡ 19 ਦੀਆਂ ਹਦਾਇਤਾਂ ਮੁਤਾਬਕ ਬਾਜ਼ਾਰ ਬੰਦ ਹੁੰਦਾ ਤੇ ਇਸ ਦੇ ਉਲਟ ਸ਼ਰਾਬ ਦੇ ਠੇਕੇ ਖੁੱਲ੍ਹੇ ਹੁੰਦੇ ਹਨ। ਕਈ ਵਾਰ ਖੁਲ੍ਹੇ ਸਰਾਬ ਠੇਕਿਆਂ ਤੇ ਲੱਗੀ ਭੀੜ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਮ ਹੀ ਵਾਇਰਲ ਹੋ ਰਹੀਆਂ ਹਨ। ਇਸ ਦੇ ਸਬੰਧ ਚ ਜਦੋਂ ਥਾਣਾ ਮੁੱਖੀ ਐਸ ਐਚ ਓ ਸੁਨੀਲ ਕੁਮਾਰ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਸਮੇਂ ਦੌਰਾਨ ਇਲਾਕੇ ਚ ਪੁਲਿਸ ਪਾਰਟੀ ਦੀਆਂ ਦੋ ਟੀਮਾਂ ਹਰ ਰੋਜ਼ ਗਸ਼ਤ ਕਰਦੀਆਂ ਹਨ। ਤਾਂ ਇਲਾਕੇ ਚ ਕੋਈ ਵੀ ਦੁਕਾਨ ਆਦਿ ਨਹੀਂ ਖੁਲੀ ਹੁੰਦੀ। ਜੇਕਰ ਕੋਈ ਦੁਕਾਨਦਾਰ ਆਪਣੀ ਦੁਕਾਨ ਖੋਲਦਾ ਹੈ ਤਾਂ ਤੁਰੰਤ ਉਸ ਦੁਕਾਨਦਾਰ ਉਪਰ ਜੋ ਬਣਦੀ ਕਾਰਵਾਈ ਉਹ ਅਮਲ ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਰਾਤ ਕਿਸੇ ਵਿਅਕਤੀ ਨੇ ਇਕ ਫੋਟੋ ਭੇਜੀ ਸੀ ਕਿ ਮੇਨ ਬਰਾਂਚ ਠੇਕਾ ਅਰਨੀਵਾਲਾ ਦਾ ਸ਼ੈਂਟਰ ਅੱਧਾ ਚੁਕਿਆ ਹੋਇਆ ਸੀ ਤਾਂ ਤੁਰੰਤ ਪੁਲਿਸ ਪਾਰਟੀ ਨੂੰ ਭੇਜ ਕੇ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਇਕ ਵਾਰ ਵਾਰਨਿੰਗ ਦੇ ਕੇ ਛੱਡ ਦਿਤਾ ਜੇਕਰ ਅੱਗੇ ਤੋਂ ਕਰਫਿਊ ਸਮੇਂ ਦੌਰਾਨ ਠੇਕਾ ਖੁਲਿਆ ਹੋਇਆ ਮਿਲਿਆ ਤਾਂ ਉਨ੍ਹਾਂ ਉਪਰ ਜੋ ਬਣਦੀ ਕਾਰਵਾਈ ਉਹ ਅਮਲ ਚ ਲਿਆਂਦੀ ਜਾਵੇਗੀ।